Safe Steps ਵਿਕਟੋਰੀਆ ਦੀ 24/7 ਪਰਿਵਾਰਕ ਹਿੰਸਾ ਸੰਕਟ ਸੇਵਾ ਹੈ।
ਇਹ ਇੱਕ ਫ਼ੋਨ-ਆਧਾਰਿਤ ਸੇਵਾ ਹੈ।
ਸਾਡੀ ਸੰਕਟ ਲਾਈਨ ਉੱਤੇ ਜਵਾਬ ਉੱਚ ਸਿਖਲਾਈ ਪ੍ਰਾਪਤ, ਤਜਰਬੇਕਾਰ ਅਤੇ ਹਮਦਰਦੀ ਰੱਖਣ ਵਾਲੇ ਪਰਿਵਾਰਕ ਹਿੰਸਾ ਸੰਕਟ ਮਾਹਿਰਾਂ (Family Violence Crisis Specialists) ਦੁਆਰਾ ਦਿੱਤਾ ਜਾਂਦਾ ਹੈ।
Safe Steps ਸੇਵਾ ਕਦੋਂ ਖੁੱਲ੍ਹੀ ਹੁੰਦੀ ਹੈ?
Safe Steps ਸੇਵਾ ਦਿਨ ਦੇ 24 ਘੰਟੇ, ਸਾਲ ਦੇ ਹਰ ਦਿਨ ਖੁੱਲ੍ਹੀ ਹੁੰਦੀ ਹੈ।
ਤੁਸੀਂ ਸਾਨੂੰ ਦਿਨ ਜਾਂ ਰਾਤ ਦੇ ਕਿਸੇ ਵੀ ਸਮੇਂ 1800 015 188 ‘ਤੇ ਫ਼ੋਨ ਕਰ ਸਕਦੇ ਹੋ।
Safe Steps ਨੂੰ ਕੌਣ ਫ਼ੋਨ ਕਰ ਸਕਦਾ ਹੈ?
ਕੋਈ ਵੀ ਵਿਅਕਤੀ ਜੋ ਘਰ ਵਿੱਚ ਆਪਣੀ ਸੁਰੱਖਿਆ – ਜਾਂ ਕਿਸੇ ਹੋਰ ਦੀ ਸੁਰੱਖਿਆ ਬਾਰੇ ਚਿੰਤਤ ਹੈ – Safe Steps ਨੂੰ ਫ਼ੋਨ ਕਰ ਸਕਦਾ ਹੈ।
Safe Steps ਕਿਸੇ ਵੀ ਉਮਰ, ਲਿੰਗੀ-ਪਹਿਚਾਣ, ਲਿੰਗਕਤਾ, ਯੋਗਤਾ ਜਾਂ ਇਮੀਗ੍ਰੇਸ਼ਨ ਦਰਜ਼ੇ ਵਾਲੇ ਲੋਕਾਂ ਦੀ ਸਹਾਇਤਾ ਕਰਦੀ ਹੈ।
Safe Steps ਮੇਰੇ ਲਈ ਕੀ ਕਰ ਸਕਦੀ ਹੈ?
ਅਸੀਂ ਪਰਿਵਾਰਕ ਹਿੰਸਾ ਬਾਰੇ ਜਾਣਕਾਰੀ ਅਤੇ ਸਹਾਇਤਾ, ਸੁਰੱਖਿਆ ਯੋਜਨਾਬੰਦੀ ਅਤੇ ਜ਼ੋਖਮ ਮੁਲਾਂਕਣ, ਅਤੇ ਸੰਕਟ ਰਿਹਾਇਸ਼ ਤੱਕ ਪਹੁੰਚ ਪ੍ਰਦਾਨ ਕਰਦੇ ਹਾਂ।
ਅਸੀਂ ਸਾਡੀ Disability Family Violence Crisis Response Initiative (ਡਿਸਏਬਿਲਟੀ ਫੈਮਿਲੀ ਵਾਇਲੈਂਸ ਕ੍ਰਾਈਸਿਸ ਰਿਸਪਾਂਸ ਇਨੀਸ਼ੀਏਟਿਵ) ਦੁਆਰਾ ਵਿੱਤੀ ਅਤੇ ਸਮੱਗਰੀ ਸਹਾਇਤਾ, ਪਾਲਤੂ ਜਾਨਵਰਾਂ ਦੀ ਸੁਰੱਖਿਆ ਸਹਾਇਤਾ ਅਤੇ ਅਦਾਲਤੀ ਵਕਾਲਤ ਦੇ ਨਾਲ-ਨਾਲ ਅਪੰਗਤਾ ਵਾਲੇ ਲੋਕਾਂ ਨੂੰ ਵੀ ਸਹਾਇਤਾ ਪ੍ਰਦਾਨ ਕਰ ਸਕਦੇ ਹਾਂ।
ਜਦੋਂ ਮੈਂ Safe Steps ਨੂੰ ਫ਼ੋਨ ਕਰਦਾ/ਦੀ ਹਾਂ ਤਾਂ ਕੀ ਹੁੰਦਾ ਹੈ?
ਤੁਸੀਂ ਪਹਿਲਾਂ ਇੱਕ ਛੋਟਾ ਜਿਹਾ, ਰਿਕਾਰਡ ਕੀਤਾ ਸੁਨੇਹਾ ਸੁਣੋਗੇ ਜੋ ਦੱਸਦਾ ਹੈ:
- ਸਾਰੀਆਂ ਕਾਲਾਂ ਰਿਕਾਰਡ ਕੀਤੀਆਂ ਜਾਂਦੀਆਂ ਹਨ
- ਜੇਕਰ ਤੁਸੀਂ ਫੌਰੀ ਖ਼ਤਰੇ ਵਿੱਚ ਹੋ ਤਾਂ ਕਿਰਪਾ ਕਰਕੇ ਟ੍ਰਿਪਲ ਜ਼ੀਰੋ (000) ਨੂੰ ਫ਼ੋਨ ਕਰੋ।
- ਇਸ ਕਾਲ ਦਾ ਜਵਾਬ Family Violence Crisis Specialist (ਪਰਿਵਾਰਕ ਹਿੰਸਾ ਸੰਕਟ ਮਾਹਰ) ਦੁਆਰਾ ਦਿੱਤਾ ਜਾਵੇਗਾ
- ਇਸ ਕਾਲ ਲਈ ਦੁਭਾਸ਼ੀਆ ਕਿਵੇਂ ਲੈਣਾ ਹੈ।
ਫਿਰ, ਤੁਹਾਡੀ ਕਾਲ ਦਾ ਜਵਾਬ ਪਰਿਵਾਰਕ ਹਿੰਸਾ ਸੰਕਟ ਮਾਹਰ ਦੁਆਰਾ ਦਿੱਤਾ ਜਾਵੇਗਾ।
ਤੁਸੀਂ ਜ਼ੁਬਾਨੀ (ਵੌਇਸ ਮੇਲ) ਸੁਨੇਹਾ ਛੱਡਣ ਦੀ ਚੋਣ ਵੀ ਕਰ ਸਕਦੇ ਹੋ ਅਤੇ ਅਸੀਂ ਤੁਹਾਨੂੰ ਵਾਪਸ ਫ਼ੋਨ ਕਰਾਂਗੇ।
ਤੁਸੀਂ ਪਰਿਵਾਰਕ ਹਿੰਸਾ ਸੰਕਟ ਮਾਹਰ ਨਾਲ ਚੈਟ ਕਰਨ ਲਈ ਵੈੱਬ ਚੈਟ ਦੀ ਵਰਤੋਂ ਵੀ ਕਰ ਸਕਦੇ ਹੋ। ਸਾਡੀ ਵੈੱਬਸਾਈਟ Safesteps.org.au ਦੇਖੋ
ਸਾਡੀ ਸੰਕਟ ਲਾਈਨ ਰੁੱਝੀ ਹੋਈ ਹੋ ਸਕਦੀ ਹੈ, ਪਰ ਕਿਰਪਾ ਕਰਕੇ ਜਾਣੋ ਅਸੀਂ ਤੁਹਾਡੀ ਕਾਲ ਦਾ ਜਵਾਬ ਦੇਵਾਂਗੇ।
ਮੈਨੂੰ ਇੱਕ ਦੁਭਾਸ਼ੀਆ ਚਾਹੀਦਾ ਹੈ
ਤੁਸੀਂ ਸਾਡੀ ਸੰਕਟ ਲਾਈਨ 1800 015 188 ‘ਤੇ ਫ਼ੋਨ ਕਰ ਸਕਦੇ ਹੋ ਜਾਂ ਸਾਨੂੰ safesteps@safesteps.org.au ‘ਤੇ ਈਮੇਲ ਕਰ ਸਕਦੇ ਹੋ ਜਾਂ ਸਾਨੂੰ ਵੈੱਬ ਚੈਟ Safesteps.org.au ‘ਤੇ ਟੈਕਸਟ ਕਰ ਸਕਦੇ ਹੋ। ਸਾਨੂੰ ਇਹ ਜਾਣਨ ਦੀ ਲੋੜ ਹੈ:
- ਤੁਹਾਡੀ ਭਾਸ਼ਾ
- ਤੁਹਾਡੇ ਤੱਕ ਪਹੁੰਚ ਕਰਨ ਲਈ ਇੱਕ ਫ਼ੋਨ ਨੰਬਰ
- ਤੁਹਾਨੂੰ ਫ਼ੋਨ ਕਰਨ ਦਾ ਸੁਰੱਖਿਅਤ ਸਮਾਂ।
ਜੇਕਰ ਤੁਸੀਂ ਫੌਰੀ ਖ਼ਤਰੇ ਵਿੱਚ ਹੋ ਤਾਂ ਕਿਰਪਾ ਕਰਕੇ ਟ੍ਰਿਪਲ ਜ਼ੀਰੋ (000) ਨੂੰ ਫ਼ੋਨ ਕਰੋ